ਨਵੀਂ ਦਿੱਲੀ, 22 ਨਵੰਬਰ
ਕੋਵੀਡ-19 ਦੇ ਕੇਸ ਵਧਣ ਦੇ ਮੱਦੇਨਜ਼ਰ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਭੇਜਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਤੋਂ ਪਹਿਲਾਂ ਉੱਚ ਪੱਧਰੀ ਟੀਮਾਂ ਨੂੰ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਅਤੇ ਛੱਤੀਸਗੜ ਭੇਜੀਆਂ ਗਈਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਤਿੰਨ ਮੈਂਬਰੀ ਟੀਮਾਂ ਉਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ, ਜਿਨ੍ਹਾਂ ਵਿੱਚ ਕੋਵੀਡ-19 ਦੇ ਬਹੁਤ ਸਾਰੇ ਕੇਸਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਾਜਾਂ ਵੱਲੋਂ ਕਰੋਨਾ ਕੇਸਾਂ ਦੀ ਰੋਕਥਾਮ ਲਈ ਕੀਤੇ ਇੰਤਜ਼ਾਮ ਦੇਖਣਗੀਆਂ। ਕੇਂਦਰੀ ਟੀਮਾਂ ਕਰੋਨਾ ਕੇਸਾਂ ਨਾਲ ਨਜਿੱਠਣ ਤੇ ਮਰੀਜ਼ਾਂ ਦੀ ਸੰਭਾਲ ਬਾਰੇ ਰਾਜਾਂ ਦਾ ਮਾਰਗ ਦਰਸ਼ਨ ਕਰਨਗੀਆਂ।