ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਕਾਰੋਬਾਰੀ ਨਵਨੀਤ ਕਾਲੜਾ ਨੂੰ ਆਕਸੀਜਨ ਕੰਸਨਟਰੇਟਰ ਕੇਸ ਵਿਚ ਜ਼ਮਾਨਤ ਦੇਣ ’ਤੇ ਸੁਣਵਾਈ 28 ਮਈ ਤੱਕ ਟਾਲ ਦਿੱਤੀ ਹੈ। ਕਾਲੜਾ ਨੇ ਕਾਲਾਬਾਜ਼ਾਰੀ ਦੇ ਇਸ ਕੇਸ ਵਿਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ। ਜ਼ਿਕਰਯੋਗ ਹੈ ਕਿ ਕਾਲੜਾ ਦੀ ਮਾਲਕੀ ਵਾਲੇ ਰੈਸਤਰਾਂ ’ਚੋਂ 524 ਆਕਸੀਜਨ ਕੰਸਨਟਰੇਟਰ ਮਿਲੇ ਸਨ। ਮੈਟਰੋਪੌਲਿਟਨ ਮੈਜਿਸਟਰੇਟ ਸਵਾਤੀ ਸ਼ਰਮਾ ਨੇ ਇਸ ਮਾਮਲੇ ’ਤੇ ਸੁਣਵਾਈ 28 ਮਈ ਤੱਕ ਟਾਲ ਦਿੱਤੀ।
-ਪੀਟੀਆਈ