ਕੋਲਕਾਤਾ, 15 ਮਈ
ਪੱਛਮੀ ਬੰਗਾਲ ਸਰਕਾਰ ਨੇ ਕਰੋਨਾ ਦੇ ਵਧਦੇ ਮਾਮਲਿਆਂ ਕਾਰਨ ਰਾਜ ਵਿੱਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀ ਦਾ ਫ਼ੈਸਲਾ ਕੀਤਾ ਹੈ।
ਇਸੇ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਜੂਨ ਮਹੀਨੇ ਹੋਣ ਵਾਲੇ 10ਵੀਂ ਅਤੇ 12ਵੀਂ ਕਲਾਸ ਦੇ ਇਮਤਿਹਾਨ ਵੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਫ਼ੈਸਲਾ ਕਰੋਨਾ ਮਹਾਮਾਰੀ ਦੇ ਦੂੁਜੇ ਉਭਾਰ ਕਾਰਨ ਲਿਆ ਗਿਆ ਹੈ। ਮੁੱਖ ਸਕੱਤਰ ਅਲੱਪਨ ਬੰਦੋਪਾਧਿਆਏ ਨੇ ਕਿਹਾ ਸੂਬਾ ਸਿੱਖਿਆ ਬੋਰਡ ਵੱਲੋਂ ਇਮਤਿਹਾਨਾਂ ਦੀਆਂ ਨਵੀਂਆਂ ਤਰੀਕਾਂ ਬਾਅਦ ’ਚ ਐਲਾਨੀਆਂ ਜਾਣਗੀਆਂ। ਸੂਬਾ ਸਕੱਤਰੇਤ ‘ਨਾਬੰਨਾ’ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਜੂੁਨ ਮਹੀਨੇ ’ਚ ਸੈਕੰਡਰੀ ਅਤੇ ਹਾਇਰ ਸੈਕੰਡਰੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ। ਸੂਬੇ ’ਚ ਸੈਕੰਡਰੀ ਪ੍ਰੀਖਿਆਵਾਂ 1 ਜੂਨ ਅਤੇ ਹਾਇਰ ਸੈਕੰਡਰੀ ਪ੍ਰੀਖਿਆਵਾਂ 15 ਜੂਨ ਨੂੰ ਸ਼ੁਰੂ ਹੋਣੀਆਂ ਸਨ। ਪੀਟੀਆਈ