ਸ੍ਰੀਨਗਰ: ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਇਥੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨਾਲ ਉਨ੍ਹਾਂ ਦੇ ਮੁਕਾਬਲੇ ਦਾ ਉਦੇਸ਼ ਦੇਸ਼ ਅਤੇ ਪਾਰਟੀ ਦੀ ਬਿਹਤਰੀ ਲਈ ਆਪਣੇ ਵਿਚਾਰ ਪੇਸ਼ ਕਰਨਾ ਹੈ। ਸ੍ਰੀ ਖੜਗੇ ਕਾਂਗਰਸ ਦਫਤਰ ਵਿੱਚ ਪਾਰਟੀ ਡੈਲੀਗੇਟਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਏਆਈਸੀਸੀ ਦੀ ਪ੍ਰਧਾਨਗੀ ਲਈ ਸਮਰਥਨ ਵੀ ਮੰਗਿਆ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦੀ ਅੰਦਰੂਨੀ ਚੋਣ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿਆਸੀ ਵਾਤਾਵਰਨ ਖਰਾਬ ਹੈ ਤੇ ਇਸ ਨੂੰ ਸ਼ਾਂਤੀ ਤੇ ਇਕਜੁੱਟਤਾ ਨਾਲ ਹੀ ਸੁਧਾਰਿਆ ਜਾ ਸਕਦਾ ਹੈ। ਉਧਰ ਸ਼ਸ਼ੀ ਥਰੂਰ ਨੇ ਕਿਹਾ ਕਿ ਉਨ੍ਹਾਂ ਤੇ ਮਲਿਕਾਰਜੁਨ ਖੜਗੇ ਨੂੰ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਹਾਸਲ ਹੈ ਤੇ ਪਰਿਵਾਰ ਦਾ ਕਿਸੇ ਇਕ ਉਮੀਦਵਾਰ ਵੱਲ ਝੁਕਾਅ ਨਹੀਂ ਹੈ। -ਪੀਟੀਆਈ