ਭੋਪਾਲ: ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਕਬਾਇਲੀ ਪੀੜਤ ਜਿਸ ’ਤੇ ਇੱਕ ਵਿਅਕਤੀ ਨੇ ਪਿਸ਼ਾਬ ਕਰ ਦਿੱਤਾ ਸੀ, ਨੂੰ ਸੂਬਾ ਸਰਕਾਰ ਨੇ ਪੰਜ ਲੱਖ ਰੁਪਏ ਵਿੱਤੀ ਮਦਦ ਵਜੋਂ ਦੇਣ ਤੋਂ ਇਲਾਵਾ 1.5 ਲੱਖ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਹਨ। ਸੂਬਾ ਸਰਕਾਰ ਨੇ ਇਹ ਮਦਦ ਬੀਤੇ ਦਿਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੀੜਤ ਦਸ਼ਮਤ ਰਾਵਤ ਦੇ ਆਪਣੀ ਰਿਹਾਇਸ਼ ’ਤੇ ਪੈਰ ਧੋਣ ਅਤੇ ਇਸ ਅਣਮਨੁੱਖੀ ਘਟਨਾ ਲਈ ਮੁਆਫ਼ੀ ਮੰਗਣ ਤੋਂ ਬਾਅਦ ਦਿੱਤੀ ਹੈ। ਸਿੱਧੀ ਜ਼ਿਲ੍ਹੇ ਦੇ ਕੁਲੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਹਦਾਇਤ ਮਗਰੋਂ ਰਾਵਤ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਤੇ 1.5 ਲੱਖ ਰੁਪਏ ਦੀ ਵਾਧੂ ਮਦਦ (ਕੁੱਲ 6.5 ਲੱਖ ਰੁਪਏ) ਮਕਾਨ ਦੀ ਉਸਾਰੀ ਲਈ ਦਿੱਤੀ ਗਈ ਹੈ। -ਪੀਟੀਆਈ