ਨਵੀਂ ਦਿੱਲੀ, 1 ਅਕਤੂਬਰ
ਜੈੱਟ ਈਂਧਨ (ਏਟੀਐੱਫ) ਦੀਆਂ ਕੀਮਤਾਂ ਅੱਜ 4.5 ਫੀਸਦੀ ਤੱਕ ਡਿੱਗ ਗਈਆਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੀ ਜਾਣ ਵਾਲੀ ਵਪਾਰਕ ਐੱਲਪੀਜੀ 19 ਕਿਲੋ ਪ੍ਰਤੀ ਸਿਲੰਡਰ 25.5 ਰੁਪਏ ਤੱਕ ਹੇਠਾਂ ਆ ਗਈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ‘ਚ 19 ਕਿਲੋ 1,885 ਰੁਪਏ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 1,859.50 ਰੁਪਏ ਹੋ ਗਈ ਹੈ। ਕਮਰਸ਼ੀਅਲ ਐਲਪੀਜੀ ਦੀਆਂ ਕੀਮਤਾਂ ਵਿੱਚ ਜੂਨ ਤੋਂ ਛੇਵੀਂ ਵਾਰ ਕਟੌਤੀ ਕੀਤੀ ਗਈ ਹੈ ਪਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਏਟੀਐੱਫ ਦੀ ਕੀਮਤ 4.5 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ।