ਮੁੰਬਈ, 21 ਨਵੰਬਰ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪੁੱਛਗਿੱਛ ਮਗਰੋਂ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐੱਨਸੀਬੀ ਨੇ ਭਾਰਤੀ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੀ ਅੰਧੇਰੀ ਸਥਿਤ ਰਿਹਾਇਸ਼ ’ਤੇ ਕੀਤੀ ਛਾਪੇਮਾਰੀ ਦੌਰਾਨ ਥੋੜੀ ਮਾਤਰਾ ਵਿੱਚ ਚਰਸ/ਹਸ਼ੀਸ਼ ਬਰਾਮਦ ਕੀਤੀ ਸੀ। ਇਸ ਮਗਰੋਂ ਐੱਨਸੀਬੀ ਭਾਰਤੀ ਤੇ ਉਸ ਦੇ ਪਤੀ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਲੈ ਗਈ। ਚੇਤੇ ਰਹੇ ਕਿ ਐੱਨਸੀਬੀ ਨੇ ਕੁਝ ਦਿਨ ਪਹਿਲਾਂ ਅਦਾਕਾਰ ਅਰਜੁਨ ਰਾਮਪਾਲ ਦੀ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਸੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਬੌਲੀਵੁੱਡ ਵਿੱਚ ਨਸ਼ਿਆਂ ਦੀ ਕਥਿਤ ਵਰਤੋਂ ਨੂੰ ਲੈ ਕੇ ਹੋਏ ਖੁਲਾਸੇ ਮਗਰੋਂ ਐੱਨਸੀਬੀ ਹੁਣ ਤਕ ਦੀਪਿਕਾ ਪਾਦੂਕੋਨ, ਸ਼੍ਰਧਾ ਕਪੂਰ, ਸੋਹਾ ਅਲੀ ਖ਼ਾਨ ਸਮੇਤ ਹੋਰ ਕਈ ਸਿਤਾਰਿਆਂ ਤੋਂ ਪੁੱਛਪੜਤਾਲ ਕਰ ਚੁੱਕੀ ਹੈ। ਪੀਟੀਆਈ