ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਮੌਸਮ ਵਿਭਾਗ ਨੇ ਅਗਲੇ ਹਫ਼ਤੇ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਦੀ ਸੱਜਰੀ ਭਵਿੱਖਬਾਣੀ ਮੁਤਾਬਕ ਖਿੱਤੇ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 6 ਡਿਗਰੀ ਹੇਠਾਂ ਡਿੱਗੇਗਾ। ਧਰਤ ਵਿਗਿਆਨ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪੱਛਮੀ ਗੜਬੜੀ ਕਰਕੇ 22 ਤੋਂ 25 ਨਵੰਬਰ ਦੌਰਾਨ ਉੱਤਰ-ਪੱਛਮੀ ਭਾਰਤ ਦਾ ਮੌਸਮ ਅੰਸਰਅਦਾਜ਼ ਹੋਵੇਗਾ ਤੇ ਪੱਛਮੀ ਹਿਮਾਲਾ ਖਿੱਤੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਬਰਫ਼ਬਾਰੀ ਦੇ ਵੀ ਆਸਾਰ ਹਨ।