ਅਹਿਮਦਾਬਾਦ, 27 ਸਤੰਬਰ
ਤੱਟ ਰੱਖਿਅਕਾਂ ਨੇ ਗੁਜਰਾਤ ਦੇ ਤੱਟ ’ਤੇ ਅਰਬ ਸਾਗਰ ਵਿਚ ਡੁੱਬੇ ਮਾਲ ਵਾਹਕ ਸਮੁੰਦਰੀ ਜਹਾਜ਼ ਦੇ 12 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਅ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਨੌਂ ਵਜੇ ਦੇ ਕਰੀਬ ਤੱਟ ਰੱਖਿਅਕਾਂ ਨੂੰ ਸੂਚਨਾ ਮਿਲੀ ਕਿ ਓਖਾ ਤੱਟ ਤੋਂ 10 ਸਮੁੰਦਰੀ ਕਿਲੋਮੀਟਰ ਦੂਰ ਸਮੁੰਦਰੀ ਜਹਾਜ਼ ‘ਐੱਮਐੱਸਵੀ ਕ੍ਰਿਸ਼ਨਾ ਸੁਦਾਮਾ’ ਵਿਚ ਪਾਣੀ ਭਰ ਰਿਹਾ ਹੈ। ਜਹਾਜ਼ ਗੁਜਰਾਤ ਦੇ ਮੁੰਦਰਾ ਤੋਂ 905 ਟਨ ਚੌਲ ਤੇ ਚੀਨੀ ਲੈ ਕੇ ਅਫਰੀਕੀ ਦੇਸ਼ ਜਬਿੂਤੀ ਜਾ ਰਿਹਾ ਸੀ। ਬਿਆਨ ਮੁਤਾਬਕ ਤੱਟ ਰੱਖਿਅਕਾਂ ਨੇ ਜਹਾਜ਼ ਸੀ-411 ਡੁੱਬਦੇ ਜਹਾਜ਼ ਕੋਲ ਪੁੱਜਿਆ ਤੇ 12 ਵਿਅਕਤੀਆਂ ਨੂੰ ਬਚਾਅ ਲਿਆ।