ਕੋਲਕਾਤਾ: ਸੀਬੀਆਈ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਰਿਸ਼ਤੇਦਾਰਾਂ ਤੋਂ ਕੋਲਾ ਘੁਟਾਲੇ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ। ਕੇਂਦਰੀ ਏਜੰਸੀ ਨੇ ਸ਼ੁੱਕਰਵਾਰ ਬੈਨਰਜੀ ਦੇ ਰਿਸ਼ਤੇਦਾਰ ਅੰਕੁਸ਼ ਅਰੋੜਾ ਨੂੰ ਨੋਟਿਸ ਜਾਰੀ ਕੀਤਾ ਸੀ। ਇਕ ਹੋਰ ਰਿਸ਼ੇਤਦਾਰ ਪਵਨ ਅਰੋੜਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਇਹ ਦੋਵੇਂ ਅੱਜ ਸੀਬੀਆਈ ਦੇ ਨਿਜ਼ਾਮ ਪੈਲੇਸ ਸਥਿਤ ਦਫ਼ਤਰ ’ਚ ਪੇਸ਼ ਹੋਏ ਹਨ। -ਪੀਟੀਆਈ