ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਮਹਾਰਾਸ਼ਟਰ ਵਿੱਚ ਕੋਲਾ ਬਲਾਕ ਵੰਡ ਵਿੱਚ ਬੇਨੇਮੀਆਂ ਨਾਲ ਜੁੜੇ ਕੋਲਾ ਘੁਟਾਲਾ ਕੇਸ ਵਿੱਚ ਕੋਲਾ ਮੰਤਰਾਲੇ ਦੇ ਸਾਬਕਾ ਸਕੱਤਰ ਐੱਚ.ਸੀ. ਗੁਪਤਾ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਗੁਪਤਾ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਵਿਸ਼ੇਸ਼ ਜੱਜ ਅਰੁਣ ਭਾਰਦਵਾਜ ਨੇ ਇਸ ਕੇਸ ਵਿੱਚ ਕੋਲਾ ਮੰਤਰਾਲੇ ਦੇ ਸਾਬਕਾ ਜੁਆਇੰਟ ਸਕੱਤਰ ਕੇ.ਐੱਸ. ਕਰੋਫਾ ਨੂੰ ਦੋ ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਹਾਲਾਂਕਿ ਇਸ ਕੇਸ ਵਿੱਚ ਦੋਸ਼ੀ ਠਹਿਰਾਈ ਗਈ ਕੰਪਨੀ ਗਰੇਸ ਇੰਡਸਟਰੀਜ਼ ਲਿਮਟਿਡ (ਜੀਆਈਐੱਲ) ਦੇ ਨਿਰਦੇਸ਼ਕ ਮੁਕੇਸ਼ ਕੁਪਤਾ ਨੂੰ ਚਾਰ ਸਾਲ ਦੀ ਸਜ਼ਾ ਅਤੇ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। -ਪੀਟੀਆਈ