ਡੋਡਾ, 9 ਜੁਲਾਈ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਅੱਜ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਇਸ ਦੌਰਾਨ ਕੁੱਝ ਵਾਹਨਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਥਾਥਰੀ ਪੱਟੀ ਦੇ ਗੁੰਟੀ ਜੰਗਲ ਇਲਾਕੇ ਵਿੱਚ ਅੱਜ ਸਵੇਰੇ ਚਾਰ ਵਜੇ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਵਾਹਨ ਚਿੱਕੜ ਵਿਚ ਫਸ ਗਏ ਸਨ ਅਤੇ ਕੁੱਝ ਸਮੇਂ ਲਈ ਹਾਈਵੇਅ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।ਅਚਾਨਕ ਆਏ ਹੜ੍ਹ ਕਾਰਨ ਕਈ ਥਾਵਾਂ ’ਤੇ ਮਲਬਾ ਜਮ੍ਹਾਂ ਹੋ ਗਿਆ ਅਤੇ ਡੂੰਘੇ ਖੱਡੇ ਪੈ ਗਏ। ਇੱਕ ਦਿਨ ਪਹਿਲਾਂ ਅਮਰਨਾਥ ਵਿੱਚ ਬੱਦਲ ਫਟਣ ਦੀ ਘਟਨਾ ਵਾਪਰਨ ਮਗਰੋਂ ਡੋਡਾ ਵਿੱਚ ਟੁੱਟੇ ਕੁਦਰਤੀ ਕਹਿਰ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕ ਸਹਿਮ ਗਏ। ਲੋਕ ਹਾਲਾਤ ਦੇਖਦਿਆਂ ਸੁਰੱਖਿਅਤ ਥਾਵਾਂ ’ਤੇ ਪਹੁੰਚ ਗਏ। -ਪੀਟੀਆਈ