ਨਵੀਂ ਦਿੱਲੀ, 2 ਫਰਵਰੀ
ਟਵਿੱਟਰ ਨੇ ਬੰਦ ਕੀਤੇ ਕਈ ਅਕਾਊਂਟ ਅੱਜ ਚਲਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ, ਕਾਰਵਾਂ ਰਸਾਲੇ, ਕਿਸਾਨ ਏਕਤਾ ਮੋਰਚਾ, ਟਰੈਕਟਰ2ਟਵਿੱਟਰ ਤੇ ਹੋਰ ਕਈ ਸਿਆਸੀ ਤੇ ਕਿਸਾਨ ਆਗੂਆਂ, ਲੇਖਕਾਂ ਤੇ ਕਾਰਕੁਨਾਂ ਦੇ ਟਵਿੱਟਰ ਖਾਤੇ ਕਈ ਘੰਟੇ ਬੰਦ ਰਹੇ ਹਨ। ਇਹ ਅਕਾਊਂਟ ਇਲੈਕਟ੍ਰੌਨਿਕ ਤੇ ਸੂਚਨਾ ਤਕਨੀਕ ਮੰਤਰਾਲੇ ਦੇ ਕਹਿਣ ਉਤੇ ਬੰਦ ਕੀਤੇ ਗਏ ਸਨ ਜਿਸ ਨੇ ਇਨ੍ਹਾਂ ’ਤੇ ਕਿਸਾਨ ਸੰਘਰਸ਼ ਦੌਰਾਨ ਗਲਤ ਸੂਚਨਾਵਾਂ ਫੈਲਾਉਣ ਦਾ ਦੋਸ਼ ਲਾਇਆ ਸੀ। ਟਵਿੱਟਰ ਨੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਕੰਪਨੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਟਵੀਟ ਕੀਤੀ ਸਮੱਗਰੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਦਾਇਰ ਵਿਚ ਹੈ, ਇਸ ਦੇ ਨਾਲ ਹੀ ਇਹ ਖ਼ਬਰਾਂ ਦੇ ਮਿਆਰ ਉਤੇ ਵੀ ਖ਼ਰੀ ਉਤਰਦੀ ਹੈ। ਕੰਪਨੀ ਨੇ ਕਿਹਾ ਕਿ ‘ਲੋਕ ਸੰਵਾਦ ਤੇ ਪਾਰਦਰਸ਼ਤਾ ਨੂੰ ਟਵਿੱਟਰ ਸਭ ਤੋਂ ਵੱਧ ਤਰਜੀਹ ਦਿੰਦਾ ਹੈ।’
-ਆਈਏਐਨਐੱਸ