ਧਰਮਸ਼ਾਲਾ, 31 ਅਕਤੂਬਰ
ਗਲਾਸਗੋ (ਯੂਕੇ) ਵਿਚ ਮਹੱਤਵਪੂਰਨ ਜਲਵਾਯੂ ਤਬਦੀਲੀ ਕਾਨਫਰੰਸ ਤੋਂ ਪਹਿਲਾਂ ਅੱਜ ਦਲਾਈ ਲਾਮਾ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੀ ਸਮੱਸਿਆ ਨੂੰ ਆਲਮੀ ਪੱਧਰ ਉਤੇ ਤਾਲਮੇਲ ਕਰ ਕੇ ਸਾਰਿਆਂ ਦੇ ਭਲੇ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਕਾਨਫਰੰਸ (ਕਾਨਫਰੰਸ ਆਫ਼ ਪਾਰਟੀਜ਼26) ਲਈ ਭੇਜੇ ਆਪਣੇ ਸੁਨੇਹੇ ਵਿਚ ਤਿੱਬਤੀ ਅਧਿਆਤਮਕ ਗੁਰੂ ਨੇ ਕਿਹਾ ਕਿ ਵਿਗਿਆਨਕ ਸਮਝ ਮੁਤਾਬਕ ਅਮਲੀ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ। ਸਿਖ਼ਰ ਸੰਮੇਲਨ ਵਿਚ ਵੱਖ-ਵੱਖ ਮੁਲਕ ਪੈਰਿਸ ਜਲਵਾਯੂ ਸਮਝੌਤੇ ਤੇ ਸੰਯੁਕਤ ਰਾਸ਼ਟਰ ਦੇ ਸਮਝੌਤੇ ਮੁਤਾਬਕ ਟੀਚਿਆਂ ਦੀ ਪੂਰਤੀ ਲਈ ਤੇਜ਼ੀ ਨਾਲ ਕਦਮ ਚੁੱਕਣ ਲਈ ਸਹਿਮਤੀ ਬਣਾਉਣਗੇ। ਦਲਾਈ ਲਾਮਾ ਨੇ ਕਿਹਾ ਕਿ ਸਾਡੇ ਗ੍ਰਹਿ ਦੇ ਵਾਸੀ ਹੁਣ ਪੂਰੀ ਤਰ੍ਹਾਂ ਇਕ-ਦੂਜੇ ਉਤੇ ਹੀ ਨਿਰਭਰ ਹਨ, ਪਹਿਲਾਂ ਅਜਿਹਾ ਕਦੇ ਨਹੀਂ ਸੀ। ਅਸੀਂ ਜੋ ਵੀ ਕਰ ਰਹੇ ਹਾਂ ਉਸ ਦਾ ਅਸਰ ਸਾਡੇ ਮਨੁੱਖੀ ਸਾਥੀਆਂ ਦੇ ਨਾਲ-ਨਾਲ ਜਾਨਵਰਾਂ ਅਤੇ ਧਰਤੀ ਦੇ ਹੋਰਨਾਂ ਪ੍ਰਾਣੀਆਂ ਉਤੇ ਵੀ ਪੈ ਰਿਹਾ ਹੈ। -ਪੀਟੀਆਈ