ਕੋਲਕਾਤਾ, 4 ਜਨਵਰੀ
ਪੱਛਮੀ ਬੰਗਾਲ ਦੇ ਪੂਰਬੀ ਮੇਦਨੀਪੁਰ ਜ਼ਿਲ੍ਹੇ ’ਚ ਅੱਜ ਟੀਐੱਮਸੀਪੀ ਅਤੇ ਏਬੀਵੀਪੀ ਨਾਲ ਜੁੜੇ ਵਿਦਿਆਰਥੀਆਂ ਵਿਚਕਾਰ ਝੜਪਾਂ ਦੌਰਾਨ ਕਈ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਬੰਬ ਸੁੱਟੇ ਗਏ। ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਏਬੀਵੀਪੀ ਦੇ ਕਾਰਕੁਨ ਬਾਜਕੁਲ ਕਾਲਜ ’ਚ ਝੰਡੇ ਅਤੇ ਪੋਸਟਰ ਲਗਾ ਰਹੇ ਸਨ। ਤ੍ਰਿਣਮੂਲ ਕਾਂਗਰਸ ਛਾਤਰ ਪਰਿਸ਼ਦ (ਟੀਐੱਮਸੀਪੀ) ਦੇ ਕਈ ਕਾਰਕੁਨਾਂ ਨੇ ਕਾਲਜ ਅੱਗੇ ਸੜਕ ਜਾਮ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਈ ਕਾਰਕੁਨ ਝੜਪਾਂ ’ਚ ਜ਼ਖ਼ਮੀ ਹੋਏ ਹਨ। -ਪੀਟੀਆਈ