ਜੰਮੂ, 10 ਜੁਲਾਈ
ਜੰਮੂ ਤੇ ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ਦੇ ਕਵਾਰੀਗਾਮ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਅਤਿਵਾਦੀਆਂ ਨੇ ਪੁਲੀਸ ਤੇ ਸੀਰਆਰਪੀਐਫ ਦੇ ਜਵਾਨਾਂ ਉਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਦੋ ਅਤਿਵਾਦੀ ਮਾਰ ਦਿੱਤੇ। ਇਸ ਤੋਂ ਪਹਿਲਾਂ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਸ ਪਿੰਡ ਵਿਚ ਅਤਿਵਾਦੀ ਛੁਪੇ ਹੋਏ ਹਨ ਜਿਸ ਕਾਰਨ ਪੁਲੀਸ ਤੇ ਫੌਜ ਦੀਆਂ ਟੀਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਕਾਰਨ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।-ਪੀਟੀਆਈ