ਕੋਲਕਾਤਾ, 18 ਮਾਰਚ
ਪੂਰਬੀ ਮਿਦਨਾਪੁਰ ਦੇ ਨੰਦੀਗ੍ਰਾਮ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਹਮਾਇਤੀਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਇਕ ਭਾਜਪਾ ਵਰਕਰ ਜ਼ਖ਼ਮੀ ਹੋ ਗਿਆ। ਹਿੰਸਾ ਦੀ ਇਹ ਘਟਨਾ ਨੰਦੀਗ੍ਰਾਮ ਵਿੱਚ ਸੋਨਚੂੜਾ ਚੌਕ ਨਜ਼ਦੀਕ ਵਾਪਰੀ। ਭਾਜਪਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਕਥਿਤ ਹਮਾਇਤ ਵਾਲੇ ਹਮਲਾਵਰਾਂ ਨੇ ਲਾਠੀਆਂ ਨਾਲ ਉਨ੍ਹਾਂ ਦੇ ਪਾਰਟੀ ਵਰਕਰਾਂ ’ਤੇ ਹਮਲਾ ਕੀਤਾ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜ਼ਖ਼ਮੀ ਭਾਜਪਾ ਵਰਕਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ। ਹਮਲੇ ਸਬੰਧੀ ਮੁਕਾਮੀ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। -ਏਜੰਸੀ