ਵਡੋਦਰਾ: ਗੁਜਰਾਤ ਦੀ ਵਡੋਦਰਾ ਕੇਂਦਰੀ ਜੇਲ੍ਹ ਵਿੱਚ ਸੱਤ ਕੈਦੀਆਂ ਨੇ ਝੜਪ ਤੋਂ ਬਾਅਦ ਸਾਬਣ ਵਾਲਾ ਪਾਣੀ ਪੀ ਲਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲੀਸ ਨੇ ਦੱਸਿਆ ਕਿ ਵੱਖ- ਵੱਖ ਅਪਰਾਧਿਕ ਮਾਮਲਿਆਂ ’ਚ ਜੇਲ੍ਹ ’ਚ ਬੰਦ ਇਨ੍ਹਾਂ ਵਿਚਾਰਅਧੀਨ ਕੈਦੀਆਂ ਨੇ ਬੁੱਧਵਾਰ ਸ਼ਾਮ ਨੂੰ ਹੋਈ ਝੜਪ ਦੌਰਾਨ ਜੇਲ੍ਹ ਦੇ ਅਧਿਕਾਰੀ ’ਤੇ ਹਮਲਾ ਵੀ ਕੀਤਾ। -ਪੀਟੀਆਈ