ਲਖਨਊ, 20 ਫਰਵਰੀ
ਉਤਰ ਪ੍ਰਦੇਸ਼ ਵਿਚ ਤੀਜੇ ਪੜਾਅ ਦੀ ਵਿਧਾਨ ਸਭਾ ਚੋਣ ਦੌਰਾਨ 60.46 ਫੀਸਦੀ ਪੋਲਿੰਗ ਹੋਈ। ਝਾਂਸੀ ਦੇ ਬਬੀਨਾ ਵਿਧਾਨ ਸਭਾ ਦੇ ਸਿਮਥਰੀ ਪਿੰਡ ਵਿਚ ਸਮਾਜਵਾਦੀ ਪਾਰਟੀ ਤੇ ਭਾਜਪਾ ਵਰਕਰਾਂ ਦਰਮਿਆਨ ਲੜਾਈ ਹੋ ਗਈ। ਵਿਵਾਦ ਔਰਤ ਦੀ ਵੋਟ ਨੂੰ ਲੈ ਕੇ ਹੋਇਆ। ਇਹ ਪਤਾ ਲੱਗਾ ਹੈ ਕਿ ਔਰਤ ਦਾ ਵੋਟਰ ਕਾਰਡ ਉਸ ਦੇ ਪੇਕੇ ਘਰ ਵਿਚ ਸੀ। ਇਸੀ ਦੌਰਾਨ ਭਾਜਪਾ ਤੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਵਿਚ ਲਾਠੀਆਂ ਚੱਲੀਆਂ ਜਿਸ ਕਾਰਨ ਕਈ ਵਰਕਰ ਜ਼ਖ਼ਮੀ ਹੋ ਗਏ। ਇਥੇ ਇਕ ਬਜ਼ੁਰਗ ਜ਼ਖ਼ਮੀ ਹੋ ਗਿਆ ਜਿਸ ਦੀ ਹਾਲਤ ਗੰਭੀਰ ਹੈ।