ਬਦਾਯੂੰ, 3 ਸਤੰਬਰ
ਇਥੋਂ ਦੀ ਜਾਮਾ ਮਸਜਿਦ ਸ਼ਮਸੀ ’ਚ ਭਗਵਾਨ ਸ਼ਿਵ ਦਾ ਮੰਦਰ ਹੋਣ ਦਾ ਦਾਅਵਾ ਕਰਦਿਆਂ ਹਿੰਦੂ ਜਥੇਬੰਦੀਆਂ ਨੇ ਉਥੇ ਪੂਜਾ ਕਰਨ ਦੀ ਇਜਾਜ਼ਤ ਮੰਗਦਿਆ ਅਦਾਲਤ ’ਚ ਅਰਜ਼ੀ ਦਿੱਤੀ ਹੈ। ਇਕ ਵੱਖਰੀ ਅਰਜ਼ੀ ਦਾਖ਼ਲ ਕਰਕੇ ਅਦਾਲਤ ਨੂੰ ਮਸਜਿਦ ਦੇ ਸਰਵੇਖਣ ਲਈ ਕਮਿਸ਼ਨ ਨਿਯੁਕਤ ਕਰਨ ਦੀ ਬੇਨਤੀ ਕੀਤੀ ਗਈ ਹੈ। ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਿਜੈ ਗੁਪਤਾ ਨੇ ਇੰਤਜ਼ਾਮੀਆ ਕਮੇਟੀ ਨੂੰ 15 ਸਤੰਬਰ ਨੂੰ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪਟੀਸ਼ਨਰਾਂ ਦੇ ਵਕੀਲ ਵੇਦ ਪ੍ਰਕਾਸ਼ ਸਾਹੂ ਨੇ ਕਿਹਾ ਕਿ ਇਮਾਰਤ ਜਾਮਾ ਮਸਜਿਦ ਨਹੀਂ ਸਗੋਂ ਨੀਲਕੰਠ ਮਹਾਦੇਵ ਮਹਾਰਾਜ ਦਾ ਪੁਰਾਤਨ ਇਸ਼ਾਨ ਮੰਦਰ ਹੈ। ਇਕ ਪਟੀਸ਼ਨਰ ਅਰਵਿੰਦ ਪਰਮਾਰ ਨੇ ਕਿਹਾ ਕਿ ਕੇਸ ਦੀ ਪਹਿਲੀ ਧਿਰ ਖੁਦ ਨੀਲਕੰਠ ਮਹਾਦੇਵ ਮਹਾਰਾਜ ਹਨ। -ਪੀਟੀਆਈ