ਮਸੂਰੀ (ਉੱਤਰਾਖੰਡ): ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੇ ਬਦਲਦੇ ਹਾਲਾਤ ਅਨੁਸਾਰ ਸਿਵਲ ਸੇਵਾਵਾਂ ਦੇ ਪਾਠਕ੍ਰਮ ਵਿਚ ਵੀ ਲਗਾਤਾਰ ਬਦਲਾਅ ਹੁੰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅਗਲੇ 25 ਸਾਲਾਂ ਲਈ ਸਾਡੇ ਅੱਗੇ ਰੱਖੀਆਂ ਦੂਰਦਰਸ਼ੀ ਯੋਜਨਾਵਾਂ ਦੀ ਪੂਰਤੀ ਲਈ ਮੌਜੂਦਾ ਤੇ ਭਵਿੱਖ ਦੇ ਪ੍ਰਸ਼ਾਸਕਾਂ ਨੂੰ ਮੁੜ-ਨਿਰਦੇਸ਼ਿਤ ਕਰਨਾ ਵੀ ਜ਼ਰੂਰੀ ਹੈ। ਉਹ ਇੱਥੇ ਲਾਲ ਬਹਾਦੁਰ ਸ਼ਾਸਤਰੀ ਕੌਮੀ ਪ੍ਰਸ਼ਾਸਨਿਤ ਅਕਾਦਮੀ ਵਿਚ ਸੰਬੋਧਨ ਕਰ ਰਹੇ ਸਨ। -ਪੀਟੀਆਈ