ਨਵੀਂ ਦਿੱਲੀ, 20 ਮਾਰਚ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਬਾਡੀ ਸਕੈਨਰ ਲਗਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਬਾਡੀ ਸਕੈਨਰਾਂ ਦਾ ਟਰਾਇਲ ਹਾਲ ਹੀ ‘ਚ ਦਿੱਲੀ, ਬੰਗਲੌਰ, ਕੋਚੀਨ, ਹੈਦਰਾਬਾਦ, ਪੁਣੇ ਅਤੇ ਚੇੱਨਈ ਹਵਾਈ ਅੱਡਿਆਂ ‘ਤੇ ਕੀਤਾ ਗਿਆ ਹੈ, ਜਿਸ ‘ਚ ਕੁਝ ਕਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਨੂੰ ਦੂਰ ਕਰਕੇ ਹਵਾਈ ਅੱਡਿਆਂ ’ਤੇ ਇਨ੍ਹਾਂ ਨੂੰ ਲਗਾ ਦਿੱਤਾ ਜਾਵੇਗਾ।