ਕੋਲਕਾਤਾ, 16 ਅਪਰੈਲ
ਸੀਆਈਡੀ ਨੇ 10 ਅਪਰੈਲ ਨੂੰ ਕੂਚਬਿਹਾਰ ਜ਼ਿਲ੍ਹੇ ਵਿਚ ਵੋਟਿੰਗ ਦੌਰਾਨ ਸੀਆਈਐੱਸਐੱਫ ਦੀ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵਿਚ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਹ ਜਾਣਕਾਰੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਸੀਤਲਕੂਚੀ ਵਿਚ ਚੌਥੇ ਗੇੜ ਦੀ ਵੋਟਿੰਗ ਦੌਰਾਨ ਹੋਈ ਘਟਨਾ ਦੀ ਜਾਂਚ ਲਈ ਸੀਆਈਡੀ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੱਤਾ ਧਿਰ ਤ੍ਰਿਣਮੂਲ ਕਾਂਗਰਸ ਤੇ ਚੋਣ ਮੈਦਾਨ ਵਿਚ ਉਸ ਨੂੰ ਚੁਣੌਤੀ ਦੇ ਰਹੀ ਭਾਰਤੀ ਜਨਤਾ ਪਾਰਟੀ ਵਿਚਾਲੇ ਸ਼ਬਦੀ ਜੰਗ ਹੋਰ ਭੱਖ ਗਈ ਹੈ।