ਨਵੀਂ ਦਿੱਲੀ, 19 ਜੁਲਾਈਭਾਰਤ ਵਿਚ ਅੱਜ ਕਰੋਨਾਵਾਇਰਸ ਦੇ 38,164 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 3,11,44,229 ਹੋ ਗਈ ਹੈ। ਉੱਧਰ, ਅੱਜ ਲਾਗ ਕਾਰਨ ਦੇਸ਼ ’ਚ 499 ਹੋਰ ਮੌਤਾਂ ਹੋਣ ਕਾਰਨ ਹੁਣ ਤੱਕ ਮਹਾਮਾਰੀ ਕਾਰਨ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ 4,14,108 ਹੋ ਗਈ ਹੈ। ਪਿਛਲੇ 104 ਦਿਨਾਂ ਵਿਚ ਇਕ ਦਿਨ ’ਚ ਹੋਣ ਵਾਲੀਆਂ ਮੌਤਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਕੇਂਦਰੀ ਸਿਹਤ ਮੰਰਤਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 4,21,665 ਰਹਿ ਗਈ ਹੈ ਜੋ ਕੁੱਲ ਮਾਮਲਿਆਂ ਦਾ 1.35 ਫ਼ੀਸਦ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.32 ਫ਼ੀਸਦ ਹੈ।