ਨਵੀਂ ਦਿੱਲੀ: ਇੰਜਨੀਅਰਿੰਗ ਕਾਲਜਾਂ ’ਚ ਦਾਖ਼ਲਿਆਂ ਲਈ ਸਾਂਝੀ ਪ੍ਰੀਖਿਆ (ਜੇਈਈ)- ਐਡਵਾਂਸਡ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੁਣੇ ਦਾ ਚਿਰਾਗ ਫਾਲੋਰ ਇਸ ਪ੍ਰੀਖਿਆ ਵਿੱਚ ਅੱਵਲ ਰਿਹਾ ਹੈ ਜਦਕਿ ਗਾਂਗੁਲਾ ਭੁਵਨ ਰੈੱਡੀ ਤੇ ਵੈਭਵ ਰਾਜ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ ਹਨ। ਫਾਲੋਰ ਨੇ 396 ਵਿਚੋਂ 352 ਅੰਕ ਲਏ ਹਨ। ਆਈਆਈਟੀ-ਦਿੱਲੀ ਦੇ ਅਧਿਕਾਰੀ ਨੇ ਕਿਹਾ ਕਿ ਲੜਕੀਆਂ ਵਿੱਚ ਕਨਿਸ਼ਕਾ ਮਿੱਤਲ ਦੇਸ਼ ਦੀ ਟੌਪਰ ਹੈ। ਉਸ ਨੇ 315 ਅੰਕ ਹਾਸਲ ਕੀਤੇ ਹਨ। ਅਧਿਕਾਰਤ ਵੈੱਬਸਾਈਟ ’ਤੇ ਜੇਈਈ-ਐਡਵਾਂਸਡ ਨਤੀਜੇ ਦੇ ਨਾਲ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਜਾਰੀ ਕੀਤੇ ਗਏ ਹਨ। ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਟਵੀਟ ਕਰ ਕੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਨਤੀਜੇ jeeadv.ac.in ਵੈੱਬਸਾਈਟ ’ਤੇ ਵੇਖੇ ਜਾ ਸਕਦੇ ਹਨ। -ਪੀਟੀਆਈ