ਪੇਈਚਿੰਗ, 5 ਸਤੰਬਰ
ਚੀਨ ਜੰਗ ਤੋਂ ਪ੍ਰਭਾਵਿਤ ਅਫ਼ਗਾਨਿਸਤਾਨ ’ਚ ਚੌਕਸੀ ਰਖਦਿਆਂ ਆਪਣੀ ਵਧਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਗੁਆਂਢੀ ਮੁਲਕ ਇਰਾਨ ਨਾਲ ਸਾਂਝਾ ਰੁਖ ਤੈਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਚ ਸਰਕਾਰ ਬਣਾਉਣ ਦੀ ਉਡੀਕ ਕਰ ਰਿਹਾ ਹੈ ਜੋ ਸਾਰੇ ਅਤਿਵਾਦੀ ਗੁਟਾਂ ਤੋਂ ਦੂਰੀ ਬਣਾ ਕੇ ਰੱਖੇ। ਚੀਨ ਪਹਿਲਾਂ ਤੋਂ ਹੀ ਅਫ਼ਗਾਨਿਸਤਾਨ ਬਾਰੇ ਆਪਣੀ ਵਿਕਸਤ ਹੋ ਰਹੀ ਨੀਤੀ ਨੂੰ ਪੁਰਾਣੇ ਸਹਿਯੋਗੀਆਂ ਪਾਕਿਸਤਾਨ ਅਤੇ ਰੂਸ ਦੇ ਤਾਲਮੇਲ ਨਾਲ ਅੱਗੇ ਵਧਾ ਰਿਹਾ ਹੈ। ਪੇਈਚਿੰਗ ਨੇ ਪਾਕਿਸਤਾਨ ਅਤੇ ਰੂਸ ਦੇ ਨਾਲ ਹੀ ਕਾਬੁਲ ’ਚ ਆਪਣਾ ਸਫ਼ਾਰਤਖਾਨਾ ਖੋਲ੍ਹ ਕੇ ਰੱਖਿਆ ਹੋਇਆ ਹੈ। ਇਸ ਦੇ ਨਾਲ ਚੀਨ ਪੰਜਸ਼ੀਰ ਵਾਦੀ ’ਚ ਤਾਲਿਬਾਨ ਅਤੇ ਅਹਿਮਦ ਮਸੂਦ ਦੀ ਅਗਵਾਈ ਹੇਠਲੇ ਧੜੇ ਦੇ ਲੜਾਕਿਆਂ ਵਿਚਕਾਰ ਜਾਰੀ ਸੰਘਰਸ਼ ’ਤੇ ਵੀ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਸ਼ਨਿਚਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਇਰਾਨੀ ਹਮਰੁਤਬਾ ਹੁਸੈਨ ਅਮੀਮਰ ਅਬਦੁੱਲਾਯਾਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਸੀ। -ਪੀਟੀਆਈ