ਪੇਈਚਿੰਗ, 20 ਅਕਤੂਬਰ
ਚੀਨੀ ਫੌਜ ਨੇ ਪੂਰਬੀ ਲੱਦਾਖ ਵਿਚ ਭਾਰਤੀ ਫੌਜ ਵੱਲੋਂ ਫੜੇ ਉਸ ਦੇ ਫੌਜੀ ਨੂੰ ਜਲਦੀ ਰਿਹਾਈ ਦੀ ਆਸ ਜਤਾਈ ਹੈ। ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦਾ ਇਕ ਸਿਪਾਹੀ ਨੂੰ ਸੋਮਵਾਰ ਨੂੰ ਪੂਰਬੀ ਲੱਦਾਖ ਦੇ ਡੈਮਚੋਕ ਸੈਕਟਰ ਵਿਚ ਕਾਬੂ ਕੀਤਾ ਗਿਆ ਸੀ। ਉਸ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਅਸਲ ਕੰਟਰੋਲ ਰੇਖਾ (ਐਲਏਸੀ) ਪਾਰ ਕਰਕੇ ਭਾਰਤੀ ਖੇਤਰ ਵਿਚ ਆ ਗਿਆ ਸੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੋਵਾਂ ਦੇਸ਼ਾਂ ਨੇ ਸਰਹੱਦੀ ਵਿਵਾਦ ਨੂੰ ਲੈ ਕੇ ਖੇਤਰ ਵਿੱਚ ਸੈਨਿਕ ਤਾਇਨਾਤ ਕੀਤੇ ਹਨ। ਭਾਰਤੀ ਸੈਨਾ ਨੇ ਸੋਮਵਾਰ ਨੂੰ ਬਿਆਨ ਵਿੱਚ ਕਿਹਾ ਕਿ ਚੀਨੀ ਸੈਨਿਕ ਦੀ ਪਛਾਣ ਸਿਪਾਹੀ ਵਾਂਗ ਜਾਂ ਲਾਂਗ ਵਜੋਂ ਹੋਈ ਹੈ। ਫੌਜ ਨੇ ਕਿਹਾ ਕਿ ਚੀਨੀ ਸਿਪਾਹੀ ਨੂੰ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸੌਂਪ ਦਿੱਤਾ ਜਾਵੇਗਾ।