ਨਵੀਂ ਦਿੱਲੀ, 3 ਸਤੰਬਰ
ਚੀਨ ਨੇ ਪੂਰਬੀ ਲੱਦਾਖ ਵਿੱਚ ਵਿਵਾਦਤ ਅਸਲ ਕੰਟਰੋਲ ਰੇਖਾ ‘ਤੇ ਕਿਸੇ ਵੀ ਹਮਲੇ ਦਾ ਤੇਜ਼ੀ ਨਾਲ ਜਵਾਬ ਦੇਣ ਲਈ ਪੰਜ ਮਿਲੀਸ਼ੀਆ ਦਸਤੇ ਤਾਇਨਾਤ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਉਸ ਨੇ “ਸਰਹੱਦ ’ਤੇ ਸਥਿਤੀ ਮਜ਼ਬੂਤ ਕਰਨ ਅਤੇ “ਤਿੱਬਤ ਖੇਤਰ ਨੂੰ ਸਥਿਰ ਕਰਨ” ਲਈ ਕੀਤਾ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, “ਮਿਲੀਸ਼ੀਆ ਅਸਲ ਵਿੱਚ ਚੀਨੀ ਪੀਪਲਜ਼ ਲਬਿਰੇਸ਼ਨ ਆਰਮੀ ਦੀ ਰਿਜ਼ਰਵ ਫੋਰਸ ਹੈ। ਉਹ ਯੁੱਧ ਸਮੇਂ ਦੀਆਂ ਸਥਿਤੀਆਂ ਦੌਰਾਨ ਤਾਇਨਾਤ ਕੀਤੀ ਜਾਂਦੀ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਚੀਨੀ ਮਿਲੀਸ਼ੀਆ ਸੁਤੰਤਰ ਕਾਰਵਾਈਆਂ ਕਰਦੀ ਹੈ। ਇਸ ਵਿੱਚ ਜ਼ਿਆਦਾਤਰ ਮੈਂਬਰ ਸਥਾਨਕ ਆਬਾਦੀ ਤੋਂ ਹੁੰਦੇ ਹਨ।