ਸ਼ਿਲੌਂਗ, 31 ਅਕਤੂਬਰ
ਪੂਰਬੀ ਹਵਾਈ ਸੈਨਾ ਕਮਾਂਡ ਦੇ ਮੁਖੀ ਏਅਰ ਮਾਰਸ਼ਲ ਡੀ.ਕੇ. ਪਟਨਾਇਕ ਵੱਲੋਂ ਪੱਛਮੀ ਬੰਗਾਲ ਵਿਚ ਬਾਗਡੋਗਰਾ ਅਤੇ ਭੁੱਟਾਬਾਰੀ ਏਅਰਫੋਰਸ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ ਅਤੇ ਸਟੇਸ਼ਨਾਂ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਹ ਜਾਣਕਾਰੀ ਅੱਜ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਤੀ। ਏਅਰ ਆਫ਼ਿਸਰ ਕਮਾਂਡਿੰਗ ਇਨ ਚੀਫ਼ ਵੱਲੋਂ 28 ਅਕਤੂਬਰ ਤੋਂ 30 ਅਕਤੂਬਰ ਤੱਕ ਇਨ੍ਹਾਂ ਦੋਹਾਂ ਏਅਰਫੋਰਸ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ। ਇਕ ਬੁਲਾਰੇ ਨੇ ਬਿਆਨ ਵਿਚ ਕਿਹਾ, ‘‘ਏਅਰਫੋਰਸ ਸਟੇਸ਼ਨਾਂ ਦੇ ਆਪਣੇ ਪਹਿਲੇ ਦੌਰੇ ਦੌਰਾਨ ਉਨ੍ਹਾਂ ਬੇਸ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਏਅਰਫੋਰਸ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ। -ਪੀਟੀਆਈ