ਕੋਲਕਾਤਾ, 21 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਅਸੈਂਬਲੀ ਹਲਕੇ ਤੋਂ ਚੋਣ ਲੜਨਗੇ। ਟੀਐੱਮਸੀ ਦੇ ਸੀਨੀਅਰ ਆਗੂ ਤੇ ਬੰਗਾਲ ਸਰਕਾਰ ’ਚ ਮੰਤਰੀ ਸ਼ੋਭਨਦੇਬ ਚੱਟੋਪਾਧਿਆਏ ਨੇ ਅੱਜ ਅਸਤੀਫ਼ਾ ਦੇ ਕੇ ਪਾਰਟੀ ਸੁਪਰੀਮੋ ਲਈ ਇਹ ਸੀਟ ਛੱਡ ਦਿੱਤੀ ਹੈ। ਚੇਤੇ ਰਹੇ ਕਿ ਮਮਤਾ ਬੈਨਰਜੀ ਨੇ ਅਸੈਂਬਲੀ ਚੋਣਾਂ ਦੌਰਾਨ ਨੰਦੀਗ੍ਰਾਮ ਹਲਕੇ ਤੋਂ ਚੋਣ ਲੜੀ ਸੀ, ਪਰ ਉਹ ਆਪਣੇ ਪੁਰਾਣੇ ਸਾਥੀ ਤੇ ਹੁਣ ਭਾਜਪਾ ਵਿੱਚ ਸ਼ਾਮਲ ਸ਼ੁਵੇਂਦੂ ਅਧਿਕਾਰੀ ਤੋਂ ਮਾਮੂਲੀ ਅੰਤਰ ਨਾਲ ਚੋਣ ਹਾਰ ਗਏ ਸਨ। ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਬੀਬੀ ਬੈਨਰਜੀ ਲਈ ਛੇ ਮਹੀਨਿਆਂ ਅੰਦਰ ਕਿਸੇ ਅਸੈਂਬਲੀ ਹਲਕੇ ਤੋਂ ਚੋਣ ਜਿੱਤਣੀ ਲਾਜ਼ਮੀ ਹੈ। -ਪੀਟੀਆਈ