ਨਵੀਂ ਦਿੱਲੀ, 15 ਜੁਲਾਈ
ਸੀਬੀਆਈ ਨੇ ਗਾਂਧੀਨਗਰ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਚੀਫ ਜਨਰਲ ਮੈਨੇਜਰ ਤੇ ਖੇਤਰੀ ਅਧਿਕਾਰੀ ਦਿਗਵਿਜੈ ਮਿਸ਼ਰਾ ਨੂੰ ਅੱਜ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਮਿਸ਼ਰਾ ਨੇ ਅਹਿਮਦਾਬਾਦ-ਢੋਲੇਰਾ ਐਕਸਪ੍ਰੈੱਸ ਪ੍ਰਾਜੈਕਟ ਵਿੱਚ ਜੀਐੱਚਵੀ ਇੰਡੀਆ ਦਾ ਪੱਖ ਲੈਣ ਲਈ ਕੰਪਨੀ ਦੇ ਨੁਮਾਇੰਦੇ ਤੋਂ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਕਿ ਮਿਸ਼ਰਾ ਨੇ ਬਿੱਲਾਂ ਦੇ ਨਬਿੇੜੇ, ਕੰਮ ਦੇਣ, ਕੰਮ ਦੇ ਮੁਕੰਮਲ ਹੋਣ ਦੇ ਸਰਟੀਫਿਕੇਟ ਦੇਣ, ਮਿਆਦ ਵਧਾਉਣ ਅਤੇ ਪ੍ਰਾਜੈਕਟ ਦੇ ਪੈਕੇਜ ਇੱਕ ਅਤੇ ਦੋ ਨਾਲ ਸਬੰਧਿਤ ਹੋਰ ਮਾਮਲਿਆਂ ਵਿੱਚ ਕੰਪਨੀ ਦਾ ਪੱਖ ਪੂਰਿਆ ਹੈ। ਰਿਸ਼ਵਤ ਦਿੱਤੇ ਜਾਣ ਦੀ ਪੁਸ਼ਟੀ ਹੋਣ ਮਗਰੋਂ ਸੀਬੀਆਈ ਟੀਮਾਂ ਨੇ ਮਿਸ਼ਰਾ ਦੇ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਉਸ ਨੂੰ ਕੰਪਨੀ ਦੇ ਨੁਮਾਇੰਦੇ ਟੀਪੀ ਸਿੰਘ ਤੋਂ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ। -ਪੀਟੀਆਈ