ਨਵੀਂ ਦਿੱਲੀ, 1 ਅਕਤੂਬਰ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ ਲਈ ਦੇਸ਼ ਦੇ 100 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ 2.5 ਲੱਖ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਨੂੰ ਨਿੱਜੀ ਤੌਰ ’ਤੇ ਪੱਤਰ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਚੋਣ ਪੈਨਲ ਮੁਤਾਬਕ ਦੇਸ਼ ਵਿੱਚ 2.5 ਲੱਖ ਤੋਂ ਵੱਧ ਵੋਟਰ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਜਦਕਿ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1.8 ਕਰੋੜ ਹੈ। ਕੁਮਾਰ ਨੇ ਲਿਖਿਆ, ‘‘ਤੁਹਾਡੇ ਵਰਗੇ ਜ਼ਿੰਮੇਵਾਰ ਬਜ਼ੁਰਗ ਵੋਟਰਾਂ ਕਰ ਕੇ ਅਸੀਂ ਲੋਕਤੰਤਰ ਵਜੋਂ ਵਿਕਾਸ ਕਰ ਰਹੇ ਹਾਂ ਅਤੇ ਵਿਸ਼ਵ ਭਰ ਵਿੱਚ ਚਮਕ ਰਹੇ ਹਾਂ।’’ ਇਹ ਪੱਤਰ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਭੇਜੇ ਗਏ ਸਨ, ਜਿਨ੍ਹਾਂ ਨੇ ਆਪਣੇ ਜਵਾਬ ਵਿੱਚ ਇਹ ਭਰੋਸਾ ਦਿਵਾਇਆ ਕਿ 100 ਸਾਲ ਉਮਰ ਵਾਲੇ ਸਾਰੇ ਵੋਟਰਾਂ ਤੱਕ ਇਨ੍ਹਾਂ ਪੱਤਰਾਂ ਨੂੰ ਪਹੁੰਚਾ ਦਿੱਤਾ ਗਿਆ ਹੈ। -ਪੀਟੀਆਈ