ਕੰਕੇਰ, 16 ਅਕਤੂਬਰ
ਛੱਤੀਸਗੜ੍ਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਸੱਤਾਧਾਰੀ ਕਾਂਗਰਸ ਵਿਧਾਇਕ ਮਨੋਜ ਸਿੰਘ ਮੰਡਾਵੀ ਦਾ ਅੱਜ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਹ 58 ਵਰ੍ਹਿਆਂ ਦੇ ਸਨ। ਸੂਬਾ ਕਾਂਗਰਸ ਸੰਚਾਰ ਵਿੰਗ ਮੁਖੀ ਸੁਸ਼ੀਲ ਆਨੰਦ ਸ਼ੁਕਲਾ ਨੇ ਦੱਸਿਆ ਕਿ ਮੰਡਾਵੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਨੇੜਲੇ ਦਮਿਤਰੀ ਕਸਬੇ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਹ ਵਿਧਾਨ ਕੰਕੇਰ ਜ਼ਿਲ੍ਹੇ ਵਿੱਚ ਭਾਨੂੰਪ੍ਰਤਾਪਪੁਰ ਹਲਕੇ ਤੋਂ ਵਿਧਾਇਕ ਸਨ। ਸ਼ੁਕਲਾ ਨੇ ਦੱਸਿਆ ਕਿ ਮੰਡਾਵੀ ਸ਼ਨਿਚਰਵਾਰ ਨੂੰ ਆਪਣੇ ਜੱਦੀ ਪਿੰਡ ਨਾਥੀਆ ਨਵਾਗਾਉਂ ਵਿੱਚ ਆਪਣੇ ਘਰ ਵਿੱਚ ਸਨ ਜਿੱਥੇ ਨੇ ਉਨ੍ਹਾਂ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੀ, ਜਿਸ ਮਗਰੋਂ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਤਿੰਨ ਵਾਰ ਵਿਧਾਇਕ ਚੁਣੇ ਗਏ ਮਨੋਜ ਸਿੰਘ 2000 ਤੋਂ 2003 ਦੌਰਾਨ ਸੂਬੇ ਵਿੱਚ ਅਜੀਤ ਜੋਗੀ ਵਾਲੀ ਕਾਂਗਰਸ ਸਰਕਾਰ ਵਿੱਚ ਗ੍ਰਹਿ ਅਤੇ ਜੇਲ੍ਹਾਂ ਬਾਰੇ ਮੰਤਰੀ ਵੀ ਰਹੇ। -ਪੀਟੀਆਈ