ਨੋਇਡਾ (ਉੱਤਰ ਪ੍ਰਦੇਸ਼), 7 ਜੁਲਾਈ
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ‘ਗਲਤ ਸੰਦਰਭ ਵਿੱਚ’ ਪੇਸ਼ ਕਰਨ ਦੇ ਦੋਸ਼ ਵਿੱਚ ਛੱਤੀਸਗੜ੍ਹ ਪੁਲੀਸ ਨੇ ਅੱਜ ਜ਼ੀ ਨਿਊਜ਼ ਦੇ ਨਿਊਜ਼ ਐਂਕਰ ਰੋਹਿਤ ਰੰਜਨ ਦੀ ਗ੍ਰਿਫ਼ਤਾਰੀ ਲਈ ਨੋਇਡਾ, ਗਾਜ਼ੀਆਬਾਦ ਸਮੇਤ ਕਈ ਥਾਵਾਂ ‘ਤੇ ਛਾਪੇ ਮਾਰੇ। ਛੱਤੀਸਗੜ੍ਹ ਪੁਲੀਸ ਉਸ ਨੂੰ ਕਾਬੂ ਕਰਨ ਲਈ ਨੋਇਡਾ ਵਿੱਚ ਰੁਕੀ ਹੋਈ ਹੈ।