ਰਾਏਪੁਰ, 12 ਫਰਵਰੀ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ‘ਚ ਅੱਜ ਨਕਸਲੀਆਂ ਨਾਲ ਮੁਕਾਬਲੇ ‘ਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਅਧਿਕਾਰੀ ਸ਼ਹੀਦ ਹੋ ਗਿਆ ਤੇ ਇਕ ਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਜ਼ਿਲ੍ਹੇ ਦੇ ਤਿਮਾਪੁਰ ਦੀ ਹੈ, ਜਦੋਂ ਸੀਆਰਪੀਐੱਫ ਦੀ 168ਵੀਂ ਬਟਾਲੀਅਨ ਦੀ ਪਾਰਟੀ ਸੜਕ ਖੁੱਲ੍ਹਵਾਉਣ ਅਤੇ ਸਫਾਈ ਲਈ ਨਿਕਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਹਾਇਕ ਕਮਾਂਡੈਂਟ ਐੱਸਬੀ ਟਿਰਕੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਦਮ ਤੋੜ ਦਿੱਤਾ।