ਮੁੰਬਈ, 4 ਦਸੰਬਰ
ਮਹਾਰਾਸ਼ਟਰ ਪੁਲੀਸ ਨੇ ਅੱਜ 2018 ਦੇ ਖੁਦਕੁਸ਼ੀ ਕੇਸ ਦੇ ਸਬੰਧ ’ਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਤੇ ਦੋ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪੁਲੀਸ ਨੇ ਇਹ ਚਾਰਜਸ਼ੀਟ ਅਲੀਬਾਗ ਦੀ ਅਦਾਲਤ ’ਚ ਦਾਇਰ ਕੀਤੀ ਹੈ ਜਿੱਥੇ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਦੀ ਖੁਦਕੁਸ਼ੀ ਸਬੰਧੀ ਕੇਸ ਦਰਜ ਹੈ। ਗੋਸਵਾਮੀ ਤੋਂ ਇਲਾਵਾ ਇਸ ਕੇਸ ’ਚ ਨਾਮਜ਼ਦ ਦੋ ਹੋਰ ਮੁਲਜ਼ਮ ਫਿਰੋਜ਼ ਸ਼ੇਖ ਅਤੇ ਨਿਤੀਸ਼ ਸਾਰਦਾ ਸ਼ਾਮਲ ਹਨ। ਚਾਰਜਸ਼ੀਟ ’ਚ 65 ਗਵਾਹਾਂ ਦੇ ਨਾਂ ਦਰਜ ਹਨ। ਅਰਨਬ ਨੇ ਚਾਰਜਸ਼ੀਟ ਦਾਇਰ ਹੋਣ ਤੋਂ ਰੁਕਵਾਉਣ ਲਈ ਬੀਤੇ ਦਿਨ ਬੰਬੇ ਹਾਈ ਕੋਰਟ ’ਚ ਪਹੁੰਚ ਕੀਤੀ ਸੀ ਪਰ ਉਸ ਦੀ ਪਟੀਸ਼ਨ ’ਤੇ ਅਜੇ ਸੁਣਵਾਈ ਹੋਣੀ ਹੈ।
-ਪੀਟੀਆਈ