ਨਵੀਂ ਦਿੱਲੀ, 26 ਫਰਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀਸ਼ੁਦਾ ਜਥੇਬੰਦੀ ਅਲ ਕਾਇਦਾ ਦੇ 11 ਅਤਿਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅਧਿਕਾਰੀ ਮੁਤਾਬਕ ਇਨ੍ਹਾਂ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਬੈਠੇ ਆਪਣੇ ਆਕਾਵਾਂ ਦੇ ਨਿਰੇਦਸ਼ ’ਤੇ ਭਾਰਤ ’ਚ ਹਮਲੇ ਕਰਨ ਦੀ ਯੋਜਨਾ ਬਣਾਈ ਸੀ। ਮੁਰਸ਼ਿਦ ਹਸਨ, ਮੁਸ਼ਰਫ ਹਸੀਨ, ਮੈਨੁਲ ਮੰਡਲ, ਲੀਅ ਯਾਂ ਅਹਿਮਦ, ਨਜਮੁਸ ਸਾਕਬਿ, ਲਿਆਕੁਬ ਬਿਸਵਾਸ, ਸਮੀਮ ਅਨਸਾਰੀ, ਅਬੂ ਸੂਫੀਆਂ, ਅਤੀਉਰ ਰਹਿਮਾਨ, ਅਲ ਮਾਮੂਨ ਕਮਾਲ ਅਤੇ ਅਬਦੁੱਲ ਮੋਮਿਨ ਮੰਡਲ ਖ਼ਿਲਾਫ਼ ਯੂਏਪੀਏ ਅਤੇ ਆਰਮਜ਼ ਐਕਟ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੱਛਮੀ ਬੰਗਾਲ ਅਤੇ ਕੇਰਲਾ ’ਚ ਅਲ ਕਾਇਦਾ ਨਾਲ ਜੁੜੇ ਅਤਿਵਾਦੀਆਂ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਖ਼ਿਲਾਫ਼ ਐੱਨਆਈਏ ਵੱਲੋਂ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ