ਨਵੀਂ ਦਿੱਲੀ, 15 ਅਕਤੂਬਰ
ਸੀਬੀਆਈ ਨੇ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀਐਚਐਫਐਲ) ਦੇ ਸਾਬਕਾ ਸੀਐਮਡੀ ਕਪਿਲ ਵਧਾਵਨ ਅਤੇ 74 ਹੋਰਨਾਂ ਖ਼ਿਲਾਫ਼ 34,000 ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਏਜੰਸੀ ਨੇ ਉਸ ਸਮੇਂ ਦੇ ਡਾਇਰੈਕਟਰ ਧੀਰਜ ਵਧਾਵਨ ਅਤੇ ਸਾਬਕਾ ਸੀਈਓ ਹਰਸ਼ੀਲ ਮਹਿਤਾ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। -ਏਜੰਸੀ