ਨਵੀਂ ਦਿੱਲੀ: ਭਾਰਤ 13 ਜੁਲਾਈ ਨੂੰ ਚੰਦਰਯਾਨ-3 ਦੀ ਸੰਭਾਵਿਤ ਲਾਂਚ ਤਰੀਕ ਵਜੋਂ ਦੇਖ ਰਿਹਾ ਹੈ ਜਿਸ ਵਿੱਚ ਚੰਦਰਮਾ ਦੀ ਸਤ੍ਵਾ ‘ਤੇ ਰੋਵਰ ਨੂੰ ਉਤਾਰਨਾ ਸ਼ਾਮਲ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਦਰਯਾਨ-3 ਦੇ 13 ਜੁਲਾਈ ਨੂੰ ਦੁਪਹਿਰ 2.30 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦਾਗਿਆ ਜਾਵੇਗਾ। ਹਾਲਾਂਕਿ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਹਾਲੇ ਤਾਰੀਕ ਤੈਅ ਨਹੀਂ ਕੀਤੀ ਗਈ ਹੈ ਅਤੇ ਏਜੰਸੀ ਇਸ ਨੂੰ 12 ਜੁਲਾਈ ਤੋਂ 19 ਜੁਲਾਈ ਦੌਰਾਨ ਲਾਂਚ ਕਰਨ ‘ਤੇ ਵਿਚਾਰ ਕਰ ਰਹੀ ਹੈ। ਲਾਂਚ ਲਈ 13 ਜੁਲਾਈ ਦੀ ਤਰੀਕ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ”ਮੌਜੂਦਾ ਸਮੇਂ 12 ਜੁਲਾਈ ਤੋੋਂ 19 ਜੁਲਾਈ ਦਰਮਿਆਨ ਮੌਕਾ ਹੈ। ਅਸੀਂ ਜਲਦੀ ਤੋਂ ਜਲਦੀ ਸੰਭਾਵਿਤ ਤਰੀਕ ਲਵਾਂਗੇ, ਇਹ 12, 13 ਜਾਂ 14 ਜੁਲਾਈ ਹੋ ਸਕਦੀ ਹੈ।” ਸੋਮਨਾਥ ਨੇ ਕਿਹਾ, ”ਹਾਲੇ ਕਿਸੇ ਤੈਅ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਅਸੀਂ ਸਾਰੇ ਟੈਸਟ ਪੂਰੇ ਹੋਣ ਮਗਰੋਂ ਪੱਕੀ ਤਰੀਕ ਦਾ ਐਲਾਨ ਕਰਾਂਗੇ ਅਤੇ ਆਖਰੀ ਤਰੀਕ ਉਕਤ ਤਰੀਕਾਂ ਵਿੱਚੋਂ ਹੋਵੇਗੀ। -ਪੀਟੀਆਈ