ਤਿਰੂਪਤੀ, 1 ਮਾਰਚ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਨ ਚੰਦਰ ਬਾਬੂ ਨਾਇਡੂ ਸੋਮਵਾਰ ਨੂੰ ਰੇਨੀਗੁੰਟਾ ਵਿੱਚ ਤਿਰੂਪਤੀ ਹਵਾਈ ਅੱਡੇ ਵਿੱਚ ਧਰਨੇ ’ਤੇ ਬੈਠ ਗਏ। ਪੁਲੀਸ ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ। ਤੇਲਗੂ ਦੇਸ਼ਮ ਪਾਰਟੀ ਪ੍ਰਮੁੱਖ ਦੀ ਇਸ ਦੌਰਾਨ ਪੁਲੀਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਉਹ ਪੁਲੀਸ ਤੋਂ ਇਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਤਿਰੂਪਤੀ ਤੋਂ ਚਿੱਤੂਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਤਿਰੂਪਤੀ ਹਵਾਈ ਅੱਡੇ ’ਤੇ ਪਹੁੰਚੇ ਨਾਇਡੂ ਤਿਰੂਪਤੀ ਵਿੱਚ ਇਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਇਥੇ ਪੁੱਜੇ ਸਨ। -ਏਜੰਸੀ