ਮੰਡੀ, 24 ਮਈ
ਮੰਡੀ ਜ਼ਿਲ੍ਹੇ ਦੇ ਪੰਡੋਹ ਨੇੜੇ ਮੰਡੀ ਅਤੇ ਕੁੱਲੂ ਵਿਚਕਾਰ ਚੰਡੀਗੜ੍ਹ-ਮਨਾਲੀ ਹਾਈਵੇਅ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ। ਪੰਡੋਹ ਨੇੜੇ ਜ਼ਮੀਨ ਖਿਸਕਣ ਕਾਰਨ ਇਹ ਹਾਈਵੇਅ ਬੰਦ ਕਰ ਦਿੱਤਾ ਗਿਆ ਸੀ। ਐਨਐਚਏਆਈ ਨੇ ਸੜਕ ਸਾਫ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਤੋਂ ਪਹਿਲਾਂ ਰੋਡ ਜਾਮ ਹੋਣ ਕਾਰਨ ਕੁੱਲੂ ਤੋਂ ਮੰਡੀ ਤੇ ਮੰਡੀ ਤੋਂ ਕੁੱਲੂ ਜਾਣ ਵਾਲੇ ਵੱਡੀ ਗਿਣਤੀ ਵਾਹਨ ਦੋਵੇਂ ਪਾਸੇ ਘੰਟਿਆਂਬੱਧੀ ਫਸੇ ਰਹੇ ਸਨ। ਮੰਡੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।