ਜੈਪੁਰ, 19 ਜੁਲਾਈ
ਕਾਂਗਰਸ ਦੇ ਨੇਤਾ ਅਜੈ ਮਾਕਨ ਨੇ ਅੱਜ ਇਥੇ ਕਿਹਾ ਹੈ ਕਿ ਆਡੀਓ ਕਲਿੱਪ ਸਬੰਧੀ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਆਪਣੀ ਆਵਾਜ਼ ਦਾ ਨਮੂਨਾ ਦੇ ਦੇਣ। ਉਨ੍ਹਾਂ ਕਿਹਾ ਕਿ ਜੇ ਪੈਸੇ ਦੀ ਤਾਕਤ ਨਾਲ ਕਿਸੇ ਚੁਣੀ ਸਰਕਾਰ ਦਾ ਤਖ਼ਤਾ ਪਲਟ ਕੀਤਾ ਜਾਂਦਾ ਹੈ ਤਾਂ ਇਹ ਲੋਕਾਂ ਨਾਲ ਧੋਖਾ ਤੇ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਹਰਿਆਣਾ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਭੰਵਰਲਾਲ ਸ਼ਰਮਾ, ਵਿਸ਼ਵੇਂਦਰ ਸਿੰਘ ਦੀ ਆਵਾਜ਼ ਦੇ ਨਮੂਨੇ ਲੈਣ ਤੋਂ ਰਾਜਸਥਾਨ ਪੁਲੀਸ ਨੂੰ ਕਿਉਂ ਰੋਕ ਰਹੀ ਹੈ, ਜੇ ਭਾਜਪਾ ਦੀ ਇਸ ਕਾਂਡ ਵਿੱਚ ਕੋਈ ਭੂਮਿਕਾ ਨਹੀਂ ਹੈ ਤਾਂ ਕੇਂਦਰ, ਹਰਿਆਣਾ ਸਰਕਾਰਾਂ, ਈਡੀ, ਆਈਟੀ ਵਿਭਾਗ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਸੁਰੱਖਿਆ ਕਿਉਂ ਦੇ ਰਹੇ ਹਨ।