ਨਵੀਂ ਦਿੱਲੀ, 28 ਜੂਨ
ਕੇਂਦਰੀ ਸੂਚਨਾ ਕਮਿਸ਼ਨ ਨੇ ਇਕ ਵਿਅਕਤੀ ਵੱਲੋਂ ਦਿੱਲੀ ਦੇ ਉਪ-ਰਾਜਪਾਲ ਦਫ਼ਤਰ ਖ਼ਿਲਾਫ਼ ਪਾਈਆਂ 141 ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਕਮਿਸ਼ਨ ਨੇ ਅਰਜ਼ੀਆਂ ਨੂੰ ਗੈਰ ਜ਼ਰੂਰੀ ਕਰਾਰ ਦਿੰਦਿਆਂ ਇਸ ਨੂੰ ਪਾਰਦਰਸ਼ਤਾ ਸਬੰਧੀ ਕਾਨੂੰਨ ਦਾ ਗਲਤ ਇਸਤੇਮਾਲ ਦੱਸਿਆ। ਸੂਚਨਾ ਕਮਿਸ਼ਨਰ ਵਾਈ.ਕੇ. ਸਿਨਹਾ ਨੇ ਬਿਨੈਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਹੋਛੀ ਅਤੇ ਵਿਅਰਥ ਅਰਜ਼ੀਆਂ ਮਿਲਦੀਆਂ ਰਹੀਆਂ ਤਾਂ ਉਸ ਨੂੰ ਅਜਿਹੀਆਂ ਅਰਜ਼ੀਆਂ ਨੂੰ ਬਿਨਾਂ ਸੁਣਵਾਈ ਕੀਤੇ ਖਾਰਜ ਕਰਨਾ ਪਵੇਗਾ ਅਤੇ ਇਸ ਤਰ੍ਹਾਂ ਇਸ ਕਾਨੂੰਨ ਦਾ ਲੋਕ ਹਿੱਤ ਵਿੱਚ ਕੋਈ ਮਤਲਬ ਨਹੀਂ ਰਹਿ ਜਾਵੇਗਾ। -ਪੀਟੀਆਈ