ਨਵੀਂ ਦਿੱਲੀ, 6 ਮਈ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਕੌਂਸਲ (ਸੀਸੀਐੱਚਐੱਫਡਬਲਿਊ) ਦੇ 14ਵੇਂ ਸੰਮੇਲਨ ’ਚ ਅੱਜ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਉਸ ਰਿਪੋਰਟ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ, ਜਿਸ ਵਿੱਚ ਭਾਰਤ ’ਚ ਕਰੋਨਾ ਕਾਰਨ 47 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸੰਮੇਲਨ ਦੇ ਬੁਲਾਰਿਆਂ ਨੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਨੂੰ ਬੇਬੁਨਿਆਦ ਤੇ ਤੱਥ ਰਹਿਤ ਦੱਸਿਆ।