ਨਵੀਂ ਦਿੱਲੀ, 19 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਕੋਵਿਡ-19 ਯੋਧਿਆਂ ਦੇ ਸਾਰੇ ਦਾਅਵਿਆਂ ਦਾ 24 ਅਪਰੈਲ ਤੱਕ ਨਬਿੇੜਾ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਲਈ ਨਵੀਂ ਬੀਮਾ ਪਾਲਿਸੀ ਲਿਆਂਦੀ ਜਾਵੇਗੀ।
ਮੰਤਰਾਲੇ ਨੇ ਟਵੀਟ ਕੀਤਾ ਕਿ ਨਵਾਂ ਪ੍ਰਬੰਧ ਕਰੋਨਾ ਯੋਧਿਆਂ ਨੂੰ ਕਵਰ ਕਰਨ ਲਈ ਮੁਹੱਈਆ ਕੀਤਾ ਜਾਵੇਗਾ ਅਤੇ ਇਸ ਲਈ ਮੰਤਰਾਲਾ ਨਿਊ ਇੰਡੀਆ ਇੰਸ਼ੋਰੈਂਸ ਨਾਲ ਗੱਲਬਾਤ ਕਰ ਰਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਬੀਮਾ ਕੰਪਨੀ ਨੇ ਹੁਣ ਤੱਕ 287 ਦਾਅਵਿਆਂ ਦਾ ਭੁਗਤਾਨ ਕੀਤਾ ਹੈ। ਇਸ ਯੋਜਨਾ ਨੇ ਕਰੋਨਾ ਨਾਲ ਨਜਿੱਠਣ ’ਚ ਮਦਦ ਕਰ ਰਹੇ ਸਿਹਤ ਕਰਮੀਆਂ ਦਾ ਹੌਸਲਾ ਵਧਾਉਣ ’ਚ ਅਹਿਮ ਮਨੋਵਿਗਿਆਨਿਕ ਭੂਮਿਕਾ ਨਿਭਾਈ ਹੈ।’ ਉਨ੍ਹਾਂ ਕਿਹਾ, ‘ਕੋਵਿਡ-19 ਯੋਧਿਆਂ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਪੈਕੇਜ (ਪੀਐੱਮਜੀਕੇਪੀ) ਬੀਮਾ ਪਾਲਿਸੀ ਤਹਿਤ ਦਾਅਵੇ 24 ਅਪਰੈਲ ਤੱਕ ਨਬਿੇੜੇ ਜਾਣਗੇ। ਇਸ ਮਗਰੋਂ ਕੋਵਿਡ-19 ਯੋਧਿਆਂ ਲਈ ਨਵੀਂ ਬੀਮਾ ਪਾਲਿਸੀ ਅਮਲ ’ਚ ਲਿਆਂਦੀ ਜਾਵੇਗੀ।’ ਮੰਤਰਾਲੇ ਨੇ ਦੱਸਿਆ ਕਿ ਪੀਐੱਮਜੀਕੇਪੀ ਦਾ ਐਲਾਨ ਪਿਛਲੇ ਸਾਲ ਮਾਰਚ ’ਚ ਕੀਤਾ ਗਿਆ ਸੀ ਅਤੇ ਇਸ ਮਿਆਦ ਨੂੰ 24 ਅਪਰੈਲ ਤੱਕ ਤਿੰਨ ਵਾਰ ਵਧਾਇਆ ਜਾਵੇਗਾ। -ਪੀਟੀਆਈ