ਕੇਂਦਰ ਨੇ ਟਰੈਕਟਰ ਰੈਲੀ ਬਾਰੇ ਪਾਈ ਪਟੀਸ਼ਨ ਵਾਪਸ ਲਈ: ਸੁਪਰੀਮ ਕੋਰਟ ਨੇ ਕਿਹਾ ਇਹ ਪੂਰੀ ਤਰ੍ਹਾਂ ਪੁਲੀਸ ਦਾ ਮਾਮਲਾ ਹੈ ਪਰ ਸਰਵਉੱਚ ਅਦਾਲਤ ਆਪਣੀ ਕਮੇਟੀ ’ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਨਾਰਾਜ਼

ਕੇਂਦਰ ਨੇ ਟਰੈਕਟਰ ਰੈਲੀ ਬਾਰੇ ਪਾਈ ਪਟੀਸ਼ਨ ਵਾਪਸ ਲਈ: ਸੁਪਰੀਮ ਕੋਰਟ ਨੇ ਕਿਹਾ ਇਹ ਪੂਰੀ ਤਰ੍ਹਾਂ ਪੁਲੀਸ ਦਾ ਮਾਮਲਾ ਹੈ ਪਰ ਸਰਵਉੱਚ ਅਦਾਲਤ ਆਪਣੀ ਕਮੇਟੀ ’ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਨਾਰਾਜ਼

ਨਵੀਂ ਦਿੱਲੀ, 20 ਜਨਵਰੀ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ 26 ਜਨਵਰੀ ਨੂੰ ਕਿਸਾਨਾਂ ਦੀ ਤਜਵੀਜ਼ਸ਼ੁਦਾ ਟਰੈਕਟਰ ਰੈਲੀ ਨੂੰ ਪੁਲੀਸ ਦਾ ਮਾਮਲਾ ਦੱਸਣ ਬਾਅਦ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਅਪੀਲ ਕਰਨ ਵਾਲੀ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਸਰਵਉੱਚ ਅਦਾਲਤ ਨੇ 26 ਜਨਰਵੀ ਨੂੰ ਟਰੈਕਟਰ ਰੈਲੀ ਬਾਰੇ ਦਾਇਰ ਪਟੀਸ਼ਨ ’ਤੇ ਕਿਹਾ , ਤੁਹਾਡੇ ਕੋਲ ਅਧਿਕਾਰ ਹੈ ਤੇ ਤੁਸੀਂ ਇਸ ਨਾਲ ਨਜਿੱਠਣਾ ਹੈ। ਇਸ ’ਤੇ ਕੋਈ ਹੁਕਮ ਦੇਣ ਅਦਾਲਤ ਦਾ ਕੰਮ ਨਹੀਂ। ਅਦਾਲਤ ਨੇ ਖੇਤੀ ਕਾਨੂੰਨਾਂ ਬਾਰੇ ਸਰਕਾਰ ਤੇ ਕਿਸਾਨਾਂ ਵਿਚਾਲੇ ਖੜੋਤ ਤੋੜਨ ਲਈ ਉਸ ਵੱਲੋਂ ਬਣਾਈ ਕਮੇਟੀ ਉਪਰ ਲਗਾਏ ਜਾ ਰਹੇ ਦੋਸ਼ਾਂ ’ਤੇ ਨਾਰਾਜ਼ਗੀ ਪ੍ਰਗਟਾਈ। ਅਦਾਲਤ ਨੇ ਕਿਹਾ ਕਿ ਇਸ ਵਿੱਚ ਪੱਖਪਾਤੀ ਹੋਣ ਦਾ ਸੁਆਲ ਕਿਥੇ ਹੈ? ਅਸੀਂ ਕਮੇਟੀ ਨੂੰ ਫ਼ੈਸਲਾ ਸੁਣਾਉਣ ਦਾ ਅਧਿਕਾਰ ਨਹੀਂ ਦਿੱਤਾ। ਤੁਸੀਂ ਕਮੇਨੀ ਦੇ ਕਿਸੇ ਮੈਂਬਰ ਉਪਰ ਸਿਰਫ਼ ਇਸ ਲਈ ਦੋਸ਼ ਲਗਾ ਰਹੇ ਹੋ ਕਿਉਂਕਿ ਉਸ ਨੇ ਖੇਤੀ ਕਾਨੂੰਨਾਂ ਬਾਰੇ ਆਪਣੀ ਰਾਇ ਪ੍ਰਗਟਾਈ ਹੈ। ਅਸੀਂ ਕਮੇਟੀ ਵਿੱਚ ਮਾਹਿਰਾਂ ਨੂੰ ਨਿਯੁਕਤ ਕੀਤਾ ਕਿਉਂਕਿ ਅਸੀਂ ਮਾਹਿਰ ਨਹੀਂ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All