ਮੁੰਬਈ, 20 ਮਈ
ਬੰਬੇ ਹਾਈ ਕੋਰਟ ਨੇ ਕਿਹਾ ਕਿ ਕੇਂਦਰ ਨੇ ਮੁੰਬਈ ਨਗਰ ਨਿਗਮ ਦੇ ਸਹਿਯੋਗ ਨਾਲ ਸੀਨੀਅਰ ਸਿਟੀਜ਼ਨ ਤੇ ਮੰਜੇ ਉਤੇ ਪਏ ਲੋਕਾਂ ਲਈ ਘਰ ਘਰ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਕੀਤੀ। ਇਸ ਉਤੇ ਨਾਖੁਸ਼ੀ ਜਤਾਉਂਦਿਆਂ ਚੀਫ ਜਸਟਿਸ ਦਿਪਾਂਕਰ ਦੱਤਾ ਤੇ ਜਸਟਿਸ ਜੀ ਐਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਕੇਂਦਰ ਘਰ-ਘਰ ਟੀਕਾਕਰਨ ਮੁਹਿੰਮ ਦੀ ਪਾਲਸੀ ਉਤੇ ਵਿਚਾਰ ਕਰੇ। ਦੂਜੇ ਪਾਸੇ ਕੇਂਦਰ ਨੇ ਕਿਹਾ ਸੀ ਕਿ ਕਰੋਨਾ ਰੋਕੂ ਟੀਕਿਆਂ ਦੀ ਬਰਬਾਦੀ ਤੇ ਟੀਕਾਕਰਨ ਦੀ ਗਲਤ ਪ੍ਰਕਿਰਿਆ ਕਾਰਨ ਅਜਿਹਾ ਸੰਭਵ ਨਹੀਂ ਹੈ। ਹਾਈ ਕੋਰਟ ਨੇ ਟੀਕਾਕਰਨ ਦੇ ਕੌਮੀ ਮਾਹਰ ਗਰੁੱਪ ਦੇ ਚੇਅਰਮੈਨ ਨੂੰ ਮਾਮਲੇ ਉਤੇ ਨਜ਼ਰਸਾਨੀ ਕਰਨ ਲਈ ਆਖਿਆ ਹੈ ਤੇ ਕੇਸ ਦੀ ਅਗਲੀ ਸੁਣਵਾਈ 2 ਜੂਨ ਨਿਰਧਾਰਤ ਕੀਤੀ ਹੈ।-ਪੀਟੀਆਈ