ਨਵੀਂ ਦਿੱਲੀ, 18 ਜਨਵਰੀ
ਸੁਪਰੀਮ ਕੋਰਟ ਨੇ ਦੇਸ਼ ਭਰ ’ਚ ਲੰਗਰ ਯੋਜਨਾ ਅਮਲ ’ਚ ਲਿਆਉਣ ਲਈ ਅੱਜ ਕੇਂਦਰ ਸਰਕਾਰ ਨੂੰ ਇੱਕ ਮਾਡਲ ਤਿਆਰ ਕਰਨ ਤੇ ਲੰਗਰ ਚਲਾਉਣ ਲਈ ਰਾਜਾਂ ਨੂੰ ਵਾਧੂ ਅਨਾਜ ਮੁਹੱਈਆ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਭੁੱਖ ਦਾ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਚੀਫ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਵੱਲੋਂ ਦਾਇਰ ਹਲਫ਼ਨਾਮੇ ਦਾ ਸਖਤ ਨੋਟਿਸ ਲਿਆ। ਜਸਟਿਸ ਏਐੱਸ ਬੋਪੰਨਾ ਤੇ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਲੰਗਰ ਸਬੰਧੀ ਯੋਜਨਾ ਬਣਾਉਣ ਦੇ ਨਾਲ ਨਾਲ ਰਾਜਾਂ ਨੂੰ ਵਾਧੂ ਅਨਾਜ ਦੇਣ ਸਬੰਧੀ ਹਲਫ਼ਨਾਮਾ ਵੀ ਦਾਇਰ ਕਰੇ। ਇਸ ਮਗਰੋਂ ਅਦਾਲਤ ਨੇ ਮਾਮਲੇ ਦੀ ਸੁਣਵਾਈ ਤਿੰਨ ਹਫ਼ਤੇ ਲਈ ਮੁਲਤਵੀ ਕਰ ਦਿੱਤੀ। – ਪੀਟੀਆਈ