ਨਵੀਂ ਦਿੱਲੀ, 15 ਦਸੰਬਰ
ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਪਿਛਲੇ 7-8 ਮਹੀਨਿਆਂ ਤੋਂ ਕੋਵਿਡ-19 ਨਾਲ ਨਜਿੱਠਣ ਵਿੱਚ ਲੱਗੇ ਡਾਕਟਰਾਂ ਨੂੰ ਅਰਾਮ ਦੇਣ ’ਤੇ ਵਿਚਾਰ ਕਰੇ। ਸਰਵਉੱਚ ਅਦਾਲਤ ਨੇ ਕਿਹਾ ਕਿ ਕਰੋਨਾ ਨਾਲ ਜੂਝ ਰਹੇ ਡਾਕਟਰਾਂ ਦੇ ਲਗਾਤਾਰ ਕੰਮ ਕਰਨ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਹੋ ਰਹੀ ਹੈ। ਇਸ ’ਤੇ ਕੇਂਦਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਡਾਕਟਰਾਂ ਨੂੰ ਅਰਾਮ ਦੇਣ ਬਾਰੇ ਵਿਚਾਰ ਕਰੇਗਾ।