ਨਵੀਂ ਦਿੱਲੀ, 28 ਜੂਨ
ਕੇਂਦਰ ਸਰਕਾਰ ਨੇ ਦਿੱਲੀ ਮੈਟਰੋ, ਸਰਕਾਰੀ ਅਦਾਰਿਆਂ ਅਤੇ ਵੀਆਈਪੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਲਈ 3200 ਵਾਧੂ ‘ਬੁਲੇਟ ਪਰੂਫ਼ ਜੈਕੇਟਾਂ’ ਅਤੇ ਹੈਲਮੇਟ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਖਰੀਦ 16.51 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤੀ ਜਾਵੇਗੀ।